ਕਦੀ ਓਹਦੇ ਦੀਦਾਰ ਨੂੰ ਤਰਸਨ ਅੱਖੀਆਂ,
ਕਦੀ ਉਹਨੂੰ ਭੁੱਲ ਜਾਣ ਨੂੰ ਦਿਲ ਕਰਦਾ,
ਕਦੀ ਗੁੱਸਾ ਜਿਹਾ ਆਵੇ, ਕਦੇ ਉਹਦੇ ਗਲ ਲੱਗ ਜਾਣ ਨੂੰ ਦਿਲ ਕਰਦਾ,
ਜਦੋਂ ਓਹਦੀਆ ਯਾਦਾਂ ਦੀ ਸਿਖਰ ਦੁਪਹਿਰ ਹੁੰਦੀ,
ਤਾਂ ਓਹਦੀ ਬਾਂਹ ਤੇ ਸਿਰ ਰੱਖ ਸੌਣ ਨੂੰ ਦਿਲ ਕਰਦਾ,
ਜਦ ਚੇਤੇ ਆਵੇ ਓਹਦਾ ਮਾਸੂਮ ਜੇਹਾ ਹਾਸਾ,
ਆਪਣਾ ਹਾਸਾ ਵੀ ਉਸਦੇ ਨਾਮ ਲਾਉਣ ਨੂੰ ਦਿਲ ਕਰਦਾ . . .